 |
 |
ਬਾਨੀ ਸ਼੍ਰੀਮਾਨ 108 ਸੰਤ ਗਰੀਬ ਦਾਸ ਜੀ | ਸਰਪ੍ਰਸਤ ਸ਼੍ਰੀ 108 ਸੰਤ ਨਿਰੰਜਣ ਦਾਸ ਜੀ
|
 |
 |
 |
 |
| |
|
 |
 |
| |
HOME | ABOUT US | E-PAPER | DOWNLOAD | ARCHIVE | SUBSCRIPTION | SUBMIT | CONTACT |
 |
| |
 |
| |
Weekly |
|
 |
 |
| ਬਾਕੀ ਸਫੇ / ਪੇਜ |
|
 |
| |
|
 |
| |
|
 |
 |
| |
 |
| ਨੀ ਸੰਪਾਦਕ (ਬ੍ਰਹਮਲੀਨ) ਸੰਤ ਰਾਮਾ ਨੰਦ ਜੀ ਮੁੱਖ ਸੰਪਾਦਕ ਸੰਤ ਸੁਰਿੰਦਰ ਦਾਸ ਬਾਵਾ ਸਾਲ : 10 ਅੰਕ ਨੰ. 23 ਦਿਨ ਸੋਮਵਾਰ 27 ਸਤੰਬਰ, 2010 ਮੁਤਾਬਕ 12 ਅੱਸੂ
Founder Editor : (Brahamleen) Sant Rama Nand Ji,Chief Editor : Sant Surinder Dass Bawa,Year : 10,Issue : 23,Day Monday,27 Septmber 2010 Bikrami Samvat 12 Asuj |
 |
| ਪਿੰਡ ਵਿਰਕਾਂ ਵਿਚ ਰਵਿਦਾਸੀਆ ਕੌਮ ਦੇ ਮਹਾਨ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਸੰਤ ਸੰਮੇਲਨ |
ਮਿਤੀ 23 ਸਤੰਬਰ ਨੂੰ ਪਿੰਡ ਵਿਰਕਾਂ ਵਿਖੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼ਾਂਤੀ ਦੇ ਪੁੰਜ ਸਤਿਗੁਰ ਸਵਾਮੀ 108 ਸੰਤ ਨਿਰੰਜਣ ਦਾਸ ਜੀ ਮਹਾਰਾਜ ਦੀ ਸਰਪ੍ਰਸਤੀ ਅਤੇ ਸੰਤ ਸੁਰਿੰਦਰ ਦਾਸ ਬਾਵਾ ਜੀ ਦੀ ਦੇਖ-ਰੇਖ ਹੇਠ ਰਵਿਦਾਸੀਆ ਕੌਮ ਦੇ ਮਹਾਨ ਸ਼ਹੀਦ 108 ਸੰਤ ਰਾਮਾਨੰਦ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਸੰਤ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਸੰਮੇਲਨ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਜਾਪ ਕਰਵਾਏ ਗਏ। ਗੁਰੂ ਦਰਬਾਰ ਵਜੋਂ ਭੇਜੇ ਗਏ ਸੰਤ ਸੇਵਾਦਾਸ ਜੀ ਨੇ ਮਹਾਰਾਜ ਜੀ ਦੀ ਬਾਣੀ ਦੇ ਪਾਵਨ ਪਵਿੱਤਰ ਆਰਤੀ ਦੇ ਜਾਪ ਕੀਤੇ। ਉਪਰੰਤ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਪਾਵਨ ਸੰਮੇਲਨ ਵਿਚ ਡੇਰਾ 108 ਸੰਤ ਸਰਵਣ ਦਾਸ ਜੀ ਮਹਾਰਾਜ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀ ਨਸ਼ੀਨ ਸਤਿਗੁਰੂ ਸੁਆਮੀ ਨਿਰੰਜਣ ਦਾਸ ਜੀ ਮਹਾਰਾਜ ਅਤੇ ਉਹਨਾਂ ਦੇ ਵਜੀਰ ਸੰਤ ਸੁਰਿੰਦਰ ਦਾਸ ਬਾਵਾ ਜੀ 1 ਵਜੇ ਦੇ ਕਰੀਬ ਪਿੰਡ ਵਿਰਕਾਂ ਵਿਖੇ ਪਹੁੰਚੇ,ਜਿਥੇ ਸੰਗਤਾਂ ਨੂੰ ਫੁੱਲਾਂ ਦੀ ਵਰਖਾ ਕਰਕੇ ਮਹਾਰਾਜ ਜੀ ਦਾ ਭਰਪੂਰ ਸਵਾਗਤ ਕੀਤਾ। ਮਹਾਰਾਜ ਜੀ ਸਟੇਜ ’ਤੇ ਬਿਰਾਜਮਾਨ ਹੋਏ ਤਾਂ ਸੰਗਤਾਂ ਕਤਾਰਾ ਬਣਾਕੇ ਮਹਾਰਾਜ ਜੀ ਨੂੰ ਸ਼ਰਧਾ ਸਹਿਤ ਮੱਥਾ ਟੇਕ ਕੇ ਧਨ ਹੋਣ ਲੱਗੀਆਂ। ਇਸ ਤਰ੍ਹਾਂ ਵਿਸ਼ੇਸ਼ ਤੌਰ ’ਤੇ ਪਹੁੰਚੇ ਬੰਗੜ ਬ੍ਰਦਰਜ਼ ਅਤੇ ਵਿਰਦੀ ਬ੍ਰਦਰਜ਼ ਨੇ ਆਪਣੇ-ਆਪਣੇ ਢੰਗਾਂ ਨਾਲ ਰਚਨਾਵਾਂ ਗਾ ਕੇ ਸੰਗਤਾਂ ਵਿਚ ਆਪਣੀ ਹਾਜ਼ਰੀ ਲਗਵਾਈ। ਫਿਰ ਸੰਤ ਮਹਾਂਪੁਰਸ਼ਾਂ ਦੇ ਪ੍ਰਵਚਨ ਸ਼ੁਰੂ ਹੋਏ ਜਿਸ ਵਿਚ ਸੰਤ ਮੋਹਨ ਦਾਸ ਜੀ ਨੇ ਸ਼ਬਦ ‘ਜੈ ਸਤਿਗੁਰ ਰਵਿਦਾਸ ਜੀ’, ਸੰਤ ਸਤਨਾਮ ਦਾਸ ਜੀ ਗੱਜਰ ਮਹਿਦੂਦ ਵਾਲਿਆਂ ਵਲੋਂ ‘ਜਿਹੜੇ ਲੇਖੇ ਵਿਚ ਲਾਏ ਨਾ ਉਹਨਾਂ ਸਾਹਾਂ ਨੂੰ ਕੀ ਕਰਨਾ’ ਦਾ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸੇ ਤਰ੍ਹਾਂ ਕ੍ਰਮਵਾਰ ਸੰਤ ਕ੍ਰਿਸ਼ਨ ਨਾਥ ਜੀ ਚਿਹੇੜੂ, ਸੰਤ ਲੇਖ ਰਾਜ ਜੀ ਨੂਰਪੁਰ ਤੇ ਸੰਤ ਸ਼ਿੰਗਾਰਾ ਦਾਸ ਜੀ ਨਿਊ ਰਤਨਪੁਰੀ ਜੈਜਂੋ ਵਾਲਿਆਂ ਨੇ ਆਪਣੇ-ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਸੁਭਾਗੇ ਮੌਕੇ ’ਤੇ ਬਾਵਾ ਜੀ ਨੇ ਕਿਹਾ ਸੰਤ ਰਾਮਾਨੰਦ ਮਹਾਰਾਜ ਜੀ ਦੀ ਸ਼ਹਾਦਤ ਰਵਿਦਾਸੀਆ ਕੌਮ ਲਈ ਅਜ਼ਾਦੀ ਦਾ ਵਿਗਲ ਸੀ, ਜਿਸ ਤੋਂ ਬਾਅਦ ਸੁੱਤੀ ਹੋਈ ਕੌਮ ਜਾਗੀ ਜਿਸ ਦਾ ਹੁਣ ਆਪਣਾ ਧਰਮ ਹੈ ਆਪਣਾ ਗ੍ਰੰਥ ਹੈ ਅਤੇ ਆਪਣਾ ਨਿਸ਼ਾਨ ਹੈ। ਸਾਨੂੰ ਸਾਰਿਆਂ ਨੂੰ ਉਹਨਾਂ ਮਹਾਂਪੁਰਸ਼ਾਂ ਦੀ ਸ਼ਹਾਦਤ ਨੂੰ ਅਮਰ ਬਣਾਉਣ ਲਈ ਉਹਨਾਂ ਦੇ ਪਾਏ ਪੂਰਨਿਆਂ ’ਤੇ ਚਲਣਾ ਚਾਹੀਦਾ ਹੈ ਅਤੇ ਰਵਿਦਾਸੀਆ ਧਰਮ ਅਪਣਾ ਕੇ ਇਸ ਦਾ ਪ੍ਰਚਾਰ ਪ੍ਰਸਾਰ ਵਿਚ ਵਾਧਾ ਕਰਨਾ ਹੈ। ਇਹੀ ਸੰਤਾਂ ਨੂੰ ਸੱਚੀ ਸ਼ਰਧਾਂਜ਼ਲੀ ਹੈ। ਇਸ ਤਰ੍ਹਾਂ ਇਸ ਸੰਮੇਲਨ ਵਿਚ ਸੰਤ ਸੁਖਵਿੰਦਰ ਦਾਸ ਜੀ ਢੱਡੇ, ਸੰਤ ਭਗਤ |
|
| ਨਵਾਂਸ਼ਹਿਰ ਦੀਆਂ ਸੰਗਤਾਂ ਡੇਰਾ ਸੱਚਖੰਡ ਬੱਲਾਂ ਦੇ ਦਰਸ਼ਨ ਦੀਦਾਰ ਕਰਨ ਪੁੱਜੀਆਂ |
| ਨਵਾਂਸ਼ਹਿਰ-ਨਵਾਂਸ਼ਹਿਰ ਤੇ ਇਸ ਜ਼ਿਲ੍ਹੇ ਦੀਆਂ ਸਮੁੱਚੀਆਂ ਸਤਿਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਦੀ ਚਿਰੋਕਣੀ ਰੀਝ ਸੀ ਕਿ ਸਮੂਹ ਦੀ ਸ਼ਕਲ ਵਿਚ ਡੇਰਾ ਸੱਚਖੰਡ ਬੱਲਾਂ ਦੇ ਜਾ ਕੇ ਦਰਸ਼ਨ ਦੀਦਾਰੇ ਕੀਤੇ ਜਾਣ ਤੇ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾਵੇ। ਕਈ ਵਾਰ ਵਿਚਾਰਾਂ ਕਰਨ ਉਪਰੰਤ 19 ਸਤੰਬਰ ਨੂੰ ਇਹ ਭਾਗਾਂ ਭਰੀ ਘੜੀ ਸੰਗਤਾਂ ਨੂੰ ਨਸੀਬ ਹੋਈ, ਜਦੋਂ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਟਰੱਸਟ ਰਜਿ. ਨਵਾਂ ਸ਼ਹਿਰ, ਸਾਹਿਬ ਕਾਂਸ਼ੀ ਰਾਮ ਸਮਾਜ ਭਲਾਈ ਫੈਡਰੇਸ਼ਨ, ਨਵਾਂਸ਼ਹਿਰ, ਸ੍ਰੀ ਗੁਰੂ ਰਵਿਦਾਸ ਮੰਦਰ ਕਮੇਟੀ ਨਵੀਂ ਅਬਾਦੀ ਤੇ ਬੇਗਮਪੁਰਾ ਟਾਈਗਰ ਫੋਰਸ ਪੰਜਾਬ ਦੇ ਮੈਂਬਰਾਂ ਨੇ ਰਲ ਕੇ ਇਕ ਸ਼ੋਭਾ ਯਾਤਰਾ ਦਾ ਅਯੋਜਨ ਕੀਤਾ। ਇਸ ਯਾਤਰਾ ਨੂੰ ਸਵੇਰੇ ਉਘੇ ਸਮਾਜ ਸੇਵਕ ਡਾ. ਸੁਖਵਿੰਦਰ ਸੁੱਖੀ, ਵਿਨੋਦ ਕੁਮਾਰ ਸੀਟਾ, ਰਛਪਾਲ ਰਾਜੂ ਅਤੇ ਹਰਮੇਸ਼ ਮਹਾਲੋਂ ਨੇ ਸਾਂਝੇ ਤੌਰ ’ਤੇ ਝੰਡੀ ਦੇ ਕੇ ਨਵੀਂ ਅਬਾਦੀ ਦੀ ਧਰਮਸ਼ਾਲਾ ਤੋਂ ਰਵਾਨਾ ਕੀਤਾ ਅਤੇ ਇਸ ਦੀ ਅਗਵਾਈ ਕੀਤੀ। ਇਹ ਚੇਤਨਾ ਯਾਤਰਾ ਪੈਦਲ ਸ੍ਰੀ ਗੁਰੂ ਰਵਿਦਾਸ ਮੰਦਰ ਪੁੱਜੀ, ਜਿਥੇ ਪ੍ਰਬੰਧਕਾਂ ਵਲੋਂ ਸੰਗਤਾਂ ਦਾ ਧੰਨਵਾਦ |
| |
| ਮੰਡੀ ਵਿਖੇ ਬ੍ਰਹਮਲੀਨ ਸੰਤ ਬੀਬੀ ਮਲਾਵੀ ਦੇਵੀ ਜੀ ਦੀ ਯਾਦ ਵਿਚ ਸਮਾਗਮ |
ਮਿਤੀ 22.9.2010 ਨੂੰ ਬੂਟਾ ਮੰਡੀ ਵਿਖੇ ਸੰਤ ਬੀਬੀ ਮਲਾਵੀ ਦੇਵੀ ਜੀ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਸਮਾਗਮ ਦਾ ਆਯੋਜਨ ਬੜੀ ਹੀ ਸ਼ਰਧਾ ਨਾਲ ਕੀਤਾ ਗਿਆ, ਜਿਸ ਵਿਚ ਇਲਾਕੇ ਦੀਆਂ ਭਾਰੀ ਗਿਣਤੀ ਵਿਚ ਸੰਗਤਾਂ ਨੇ ਪਹੁੰਚ ਕੇ ਆਪਣੀਆਂ ਹਾ²ਜ਼ਰੀਆਂ ਭਰੀਆਂ।
ਇਸ ਸਮਾਗਮ ਵਿਚ ਸਭ ਤੋਂ ਪਹਿਲਾਂ ਅੰਮ੍ਰਿਤ ਬਾਣੀ ਸਤਿਗੁਰ ਰਵਿਦਾਸ ਜੀ ਮਹਾਰਾਜ ਦੇ ਜਾਪ ਹੋਏ। ਇਸ ਸਮਾਗਮ ਵਿਚ ਜਿੱਥੇ ਭਾਰੀ ਗਿਣਤੀ ਵਿਚ ਸੰਗਤਾਂ ਪਹੁੰਚੀਆਂ ਉਥੇ ਵੱਖ-ਵੱਖ ਡੇਰਿਆਂ ਤੋਂ ਸੰਤ-ਮਹਾਂਪੁਰਸ਼ਾਂ ਨੇ ਪਹੁੰਚ ਕੇ ਆਪਣੀ ਸ਼ਰਧਾ ਅਰਪਿਤ ਕੀਤੀ। ਜਿਸ ਵਿਚ ਕ੍ਰਮਵਾਰ ਸੰਤ ਸੇਵਾ ਦਾਸ ਜੀ, ਸੰਤ ਮੋਹਨ ਦਾਸ ਜੀ, ਸੰਤ ਲੇਖ ਰਾਜ ਜੀ ਨੇ ਆਪਣੇ-ਆਪਣੇ ਕੀਰਤਨ ਅਤੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤਰ੍ਹਾਂ ਗਿਆਨੀ ਦਰਸ਼ਨ ਸਿੰਘ ਕੋਮਲ, ਗਿਆਨੀ ਮੁਖਤਿਆਰ ਸਿੰਘ ਖੁਰਲਾ ਕਿੰਗਰਾ, ਸ੍ਰੀ ਸੁਨੀਲ ਕੁਮਾਰ ਬੂਟਾ ਮੰਡੀ, ਬੀਬੀ ਅਮੀਤਾ ਬੂਟਾ ਮੰਡੀ ਵਾਲਿਆਂ ਨੇ ਸ਼ਬਦ ਦਾ ਗਾਇਨ ਕਰਕੇ ਆਪਣੀਆਂ ਹਾਜ਼ਰੀਆਂ ਭਰੀਆਂ। ਇਸ ਮੌਕੇ ’ਤੇ ਸਤਿਗੁਰੂ ਸੁਆਮੀ ਨਿਰੰਜਣ ਦਾਸ ਜੀ ਮਹਾਰਾਜ ਦੇ ਅਦੇਸ਼ਾਂ ਅਨੁਸਾਰ ਸੰਤ ਸੁਰਿੰਦਰ ਦਾਸ ਬਾਵਾ ਜੀ ਪਹੁੰਚੇ ਅਤੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਅੰਤ ਵਿਚ ਆਏ ਹੋਏ ਸੰਤ-ਮਹਾਂਪੁਰਸ਼ਾਂ ਨੂੰ ਸਤਿਕਾਰ ਸਹਿਤ ਲੰਗਰ ਛਕਾਏ ਗਏ ਅਤੇ ਮਾਇਆ ਅਤੇ ਬਸਤਰਾਂ ਨਾਲ ਸਨਮਾਨਿਤ ਕੀਤਾ ਗਿਆ। ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ। ਸਟੇਜ ਸੈਕਟਰੀ ਦੀ ਭੂਮਿਕਾ ਸ੍ਰੀ ਰੇਸ਼ਮ ਸਿੰਘ ਜੀ ਨੇ ਨਿਭਾਈ। ਇਸ ਸਮਾਗਮ ਤੋਂ ਬਾਅਦ ਸੰਤ ਸੁਰਿੰਦਰ ਦਾਸ ਬਾਵਾ ਜੀ ਸ੍ਰੀ ਗੁਰੂ ਰਵਿਦਾਸ ਧਾਮ ਬੂਟਾ ਮੰਡੀ ਵਿਖੇ ਮੱਥਾ ਟੇਕਣ ਗਏ। -ਹਰੀਸ਼ ਮਾਹੀ
|
ਪਾਠਕਾਂ ਨੂੰ ਚੰਦਾ ਸਮੇਂ ਸਿਰ ਭੇਜਣ ਦੀ ਜ਼ਰੂਰੀ ਸੂਚਨਾ
|
ਪਿਆਰੇ ਪਾਠਕ ਜਨੋ! ਆਪ ਜੀ ਇਸ ਗੱਲ ਤੋਂ ਭਲੀ-ਭਾਂਤ ਵਾਕਿਫ਼ ਹੋ ਕੇ ਡੇਰਾ ਸੱਚਖੰਡ ਬੱਲਾਂ ਦੇ ਪਰਉਪਕਾਰੀ ਮਹਾਂਪੁਰਸ਼ਾਂ ਵਲੋਂ ਸ੍ਰੀ ਗੁਰੂ ਰਵਿਦਾਸ ਮਿਸ਼ਨ ਦੇ ਪ੍ਰਚਾਰ ਤੇ ਪ੍ਰਸਾਰ ਲਈ ਪ੍ਰਕਾਸ਼ਿਤ ਬੇਗਮਪੁਰਾ ਸ਼ਹਿਰ (ਸਪਤਾਹਿਕ) ਨਿਰੰਤਰ ਤੁਹਾਡੇ ਤੱਕ ਪਹੁੰਚ ਰਿਹਾ ਹੈ। ਪਾਠਕਾਂ ਤੱਕ ਇਸ ਮਿਸ਼ਨਰੀ ਅਖ਼ਬਾਰ ਨੂੰ ਪਹੁੰਚਦਾ ਕਰਨ ਲਈ ਅਦਾਰਾ ਬੇਗਮਪੁਰਾ ਸ਼ਹਿਰ ਦੇ ਸਟਾਫ਼ ਨੂੰ ਹਰ ਹਫ਼ਤੇ ਸਖਤ ਘਾਲਣਾ (ਮਿਹਨਤ) ਕਰਨੀ ਪੈਂਦੀ ਹੈ। ਇਸ ਲਈ ਪਾਠਕਾਂ ਦਾ ਵੀ ਇਹ ਇਖ਼ਲਾਕੀ ਫਰਜ਼ ਬਣਦਾ ਹੈ ਕਿ ਉਹ ਆਪਣਾ ਚੰਦਾ ਬਰਾਇ ਮਿਹਰਬਾਨੀ ਸਮੇਂ ਸਿਰ ਭੇਜਣ ਦੀ ਕਿਰਪਾਲਤਾ ਕਰਨ। ਇਹ ਦੇਖਣ ਵਿਚ ਆਇਆ ਹੈ ਕਿ ਕਈ ਪਾਠਕਾਂ ਨੇ ਕਈ ਸਾਲਾਂ ਤੋਂ ਆਪਣਾ ਚੰਦਾ ਨਹੀਂ ਭੇਜਿਆ। ਸਾਨੂੰ ਪੂਰਨ ਆਸ ਹੈ ਕਿ ਪਾਠਕ ਨਿਸ਼ਚਿਤ ਸਮੇਂ ’ਤੇ ਆਪਣਾ ਚੰਦਾ ਭੇਜ ਕੇ ਮਿਸ਼ਨਰੀ ਪ੍ਰਚਾਰ ਦੇ ਇਸ ਅੰਤਰਰਾਸ਼ਟਰੀ ਅਖਬਾਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਦਾ ਯੋਗਦਾਨ ਪਾਉਣਗੇ। ਇਥੇ ਵਰਨਣਯੋਗ ਹੈ ਕਿ ਤੁਹਾਨੂੰ ਭੇਜੇ ਜਾਂਦੇ ਸਪਤਾਹਿਕ ਬੇਗਮਪੁਰਾ ਦੇ ਟਾਈਟਲ ਪੰਨੇ ’ਤੇ ਤੁਹਾਡੇ ਪਤੇ ਦੇ ਨਾਲ-ਨਾਲ ਚੰਦੇ ਦੇ ਖਤਮ ਹੋਣ ਦੀ ਮਿਤੀ ਦਾ ਵੀ ਵਰਣਨ ਕੀਤਾ ਹੁੰਦਾ ਹੈ। ਤੁਸੀਂ ਉਸ ਚੰਦਾ ਖਤਮ ਹੋਣ ਦੀ ਮਿਆਦ ਨੂੰ ਧਿਆਨ ’ਚ ਰੱਖੋ ਅਤੇ ਸਹੀ ਸਮੇਂ ’ਤੇ ਚੰਦਾ ਭੇਜਣ ਦੀ ਕਿਰਪਾਲਤਾ ਕਰੋ।
ਨੋਟ-ਚੰਦਾ ਭੇਜਦੇ ਸਮੇਂ ਜਾਂ ਹੋਰ ਚਿੱਠੀ ਪੱਤਰ ਕਰਦੇ ਸਮੇਂ ਆਪਣਾ ਮੈਂਬਰਸ਼ਿਪ ਦਾ ਹਵਾਲਾ ਜ਼ਰੂਰ ਦੇਣ ਦੀ ਕਿਰਪਾਲਤਾ ਕਰੋ ਜੀ, ਜੋ ਕਿ ਐਡਰੈਸ ਦੇ ਅੱਗੇ ਲਿਖਿਆ ਹੁੰਦਾ ਹੈ। ਤੁਹਾਡਾ ਆਪਣਾ-ਅਦਾਰਾ ਬੇਗਮਪੁਰਾ ਸ਼ਹਿਰ |
|
 |
| |
|
 |
 |
| ਬਾਕੀ ਸਫੇ / ਪੇਜ |
PAGE NO. 01 / 02 / 03 / 04 / 05 / 06 / 07 / 08 / 09 / 10 / 11 / 12 / |
 |
| |
 |
| All rigths reserved | Begumpura Shaher |Licence NO/83/2000-2 PUN PUN 2001/3865 PB-0004/09 (31-12-2011) Phone / Fax +00-91-181-2611697 , Backside Industrial Estate, Jalandhar -144 012 (Pb.) |
 |
 |
 |
 |
 |
 |
 |
 |
 |
 |
 |
 |
|