ਬਾਨੀ ਸ਼੍ਰੀਮਾਨ 108 ਸੰਤ ਗਰੀਬ ਦਾਸ ਜੀ | ਸਰਪ੍ਰਸਤ ਸ਼੍ਰੀ 108 ਸੰਤ ਨਿਰੰਜਣ ਦਾਸ ਜੀ
   
  HOME | ABOUT US | DOWNLOAD | ARCHIVE | SUBSCRIPTION | SUBMIT | CONTACT
 
  Weekly  
ਬਾਕੀ ਸਫੇ / ਪੇਜ
PAGE NO. 01 / 02 / 03 / 04 / 05 / 06 / 07 / 08 / 09 / 10 / 11 / 12 /
   
 

ਬਾਨੀ ਸ਼੍ਰੀਮਾਨ 108 ਸੰਤ ਗਰੀਬ ਦਾਸ ਜੀ
ਸਰਪ੍ਰਸਤ ਸ਼੍ਰੀ 108 ਸੰਤ ਨਿਰੰਜਣ ਦਾਸ ਜੀ

Begumpura Shaher is PUNJABI-HINDI-ENGLISH Weekly ( Trilingual Weekly ) Newspaper.

When 108 Sant Garib Dass Ji Maharaj Ji became Gaddi-Nashin of Dera Sachkhand Ballan on 7th February 1982
The great Saint also understood the importance of having a newspaper, for own community therefore 108 Sant Garib Dass Ji Maharaj
laid down the foundation stone of Weekly Begampura Shaher Patrika (Newspaper) in Mohalla Sunder Nagar Jalandhar city in the
Year 1991. The Begumpura Shaher paper has it's own printing machine.

This is a weekly trilingual paper in which articles devoted to the cause of the community, teachings of great Gurus and eminent personalities
of the community as well as spiritual teachings are published.

The paper also gives an account of all the important events held related to the fields of interest to our community.

The paper is sent by mail to the readers in India as well as abroad. and also Updted Weekly at Website: www.begumpurashaher.net

ਕੌਮ ਦੀ ਅਵਾਜ਼-ਸਪਤਾਹਿਕ ਬੇਗਮਪੁਰਾ ਸ਼ਹਿਰ

ਸੰਤ ਗਰੀਬ ਦਾਸ ਜੀ ਮਹਾਰਾਜ ਜੀ ਨੇ ਸਪਤਾਹਿਕ ਬੇਗਮਪੁਰਾ  ਸ਼ਹਿਰ ਅਖਬਾਰ ਦੇ ਦਫਤਰ ਦਾ ਮਿਤੀ 23 ਜਨਵਰੀ 1991 ਨੂੰ ਮੁਹੱਲਾ ਸੁੰਦਰ ਨਗਰ, ਬੈਕਸਾਈਡ ਇੰਡਸਟ੍ਰੀਅਲ ਅਸਟੇਟ ਵਿਖੇ ਨੀਂਹ ਪੱਥਰ ਰੱਖ ਕੇ ਅਤੇ ਫਿਰ 15.8.1991 ਨੂੰ ਸਪਤਾਹਿਕ ਬੇਗਮਪੁਰਾ ਦਾ ਪਹਿਲਾ ਅੰਕ ਪ੍ਰਕਾਸ਼ਿਤ ਕਰਕੇ ਸਤਿਗੁਰੂ ਰਵਿਦਾਸ ਨਾਮ ਲੇਵਾ ਸਮਾਜ ਨੂੰ ਇਕ ਬੁਲੰਦ ਅਵਾਜ਼ ਦਿੱਤੀ। ਬੇਗਮਪੁਰਾ ਸ਼ਹਿਰ ਅਖਬਾਰ ਅਵਾਜ਼ ਹੈ ਰੂਹਾਨੀਅਤ ਦੇ ਉੱਚੇ-ਸੁੱਚੇ ਮਰਹਮ ਦੀ, ਇਹ ਹੂਕ ਹੈ ਝੱਗੀ ਝੌਂਪੜੀ ਵਿਚ ਰਹਿਣ ਵਾਲੇ ਲੋਕਾਂ ਦੀ, ਇਹ ਹਥਿਆਰ ਹੈ ਲਾਚਾਰ ਲੋਕਾਂ ਲਈ, ਇਹ ਦਸਤਾਵੇਜ ਹੈ ਕਿਸੇ ਅਬਲਾ ਦੀ ਦਰਦ ਭਰੀ ਕਹਾਣੀ ਦਾ, ਇਹ ਵੰਗਾਰ ਹੈ ਉਨ੍ਹਾਂ ਪੱਛੜੇ ਲੋਕਾਂ ਲਈ, ਜੋ ਸਦੀਆਂ ਤੋਂ ਜ਼ੁਲਮਾਂ ਦੀ ਚੱਕੀ ਵਿਚ ਪਿਸਦੇ ਰਹੇ ਹਨ, ਇਹ ਧਰੋਹਰ ਹੈ ਦਲਿਤਾਂ ਰਹਿਬਰਾਂ ਦੇ ਸੰਘਰਸ਼ਸ਼ੀਲ ਇਤਿਹਾਸ ਦੀ, ਇਹ ਪੈਮਾਨਾ ਹੈ ਸਮੇਂ ਦੀ ਨਬਜ਼ ਨੂੰ ਪਛਾਨਣ ਵਾਲਾ, ਇਹ ਔਸ਼ਦੀ ਹੈ ਸਮਾਜ ਦੀ ਦੁਖਦੀ ਰਗ ਲਈ, ਇਹ ਨਰਸਰੀ ਹੈ ਫੁਟਦੀਆਂ ਕਰੂੰਬਲਾਂ ਲਈ। 


15 ਅਗਸਤ ਨੂੰ ਭਾਰਤ ਦੀ ਅਜ਼ਾਦੀ ਦੀ ਵਰ੍ਹੇਗੰਢ ਮਨਾਈ ਜਾਂਦੀ ਹੈ ਅਤੇ ਇਸੇ ਦਿਨ ਹੀ ਸਪਤਾਹਿਕ 'ਬੇਗਮਪੁਰਾ ਪੱਤ੍ਰਿਕਾ ਦੀ ਵਰ੍ਹੇਗੰਢ ਵੀ ਮਨਾਈ ਜਾਂਦੀ ਹੈ। ਦੇਸ਼ ਦੀ ਅਜ਼ਾਦੀ ਦੇ ਸੰਘਰਸ਼ਸ਼ੀਲ ਇਤਿਹਾਸ ਵਾਂਗ ਸਪਤਾਹਿਕ ਬੇਗਮਪੁਰਾ ਸ਼ਹਿਰ ਦਾ 22 ਸਾਲ ਦਾ ਸਫ਼ਰ ਵੀ ਔਖੀਆਂ ਘਾਟੀਆਂ ਅਤੇ ਉਤਰਾਵਾਂ ਚੜਾਵਾਂ ਨਾਲ ਭਰਪੂਰ ਹੈ। ਪੱਤ੍ਰਿਕਾ ਦੀ ਅਰੰਭਤਾ ਸਮੇਂ ਸਤਿਗੁਰੂ ਗਰੀਬ ਦਾਸ ਜੀ ਦਾ ਅਸ਼ੀਰਵਾਦ ਸਪਤਾਹਿਕ ਬੇਗਮਪੁਰਾ ਸ਼ਹਿਰ ਦੇ ਸਟਾਫ ਮੈਂਬਰਾਂ ਦੇ ਸਿਰ ਰਿਹਾ ਅਤੇ ਬਾਅਦ 'ਚ ਦਇਆ ਦੇ ਸਾਗਰ ਸ੍ਰੀ 108 ਸੰਤ ਨਿਰੰਜਣ ਦਾਸ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਸਫ਼ਰ ਤੈਅ ਕਰ ਚੁੱਕੀ ਹੈ।  ਇਹ ਪੱਤ੍ਰਿਕਾ ਸਮਾਜ ਦੀ ਸਮਾਨਤਾ ਦੀ ਗੱਲ ਕਰਦੀ ਹੋਈ ਧਰਮ ਦੇ ਮਾਨਵਤਾਵਾਦੀ ਦਰਸ਼ਨ ਦਾ ਰਾਹ ਦਰਸਾਉਂਦੀ ਹੈ। 


ਅੱਜ ਇਹ ਪੱਤ੍ਰਿਕਾ ਲੇਖਕ ਵਰਗ ਲਈ ਇਕ ਪਲੇਟ ਫਾਰਮ ਬਣ ਚੁੱਕੀ ਹੈ, ਜਿਸ ਰਾਹੀਂ ਸੰਸਾਰ ਦੇ ਕੋਨੇ-ਕੋਨੇ ਵਿਚ ਬੈਠੇ ਸਮਾਜ ਦੇ ਲੋਕਾਂ ਨੂੰ ਆਪਣੀਆਂ ਮਿਸ਼ਨਰੀ ਲਿਖਤਾਂ ਰਾਹੀਂ ਇਕ ਦੂਜੇ ਦੇ ਨਜ਼ਦੀਕ ਆਉਣ ਦਾ ਮੌਕਾ ਮਿਲਿਆ ਹੈ। ਸੋ ਕੁਲ ਮਿਲਾ ਕੇ ਬੇਗਮਪੁਰਾ ਸ਼ਹਿਰ ਪੱਤ੍ਰਿਕਾ ਫੁੱਲਾਂ ਦੀ ਇਕ ਫੁਲਵਾੜੀ ਹੈ। ਜਿਸ ਤਰ੍ਹਾਂ ਫੁੱਲਾਂ ਨਾਲ ਕੰਢੇ ਵੀ ਹੁੰਦੇ ਹਨ ਉਸੇ ਤਰ੍ਹੇ ਬੇਗਮਪੁਰਾ ਦਾ ਸ਼ਾਹ-ਮਾਰਗ ਔਖੀਆਂ ਘਾਟੀਆਂ ਭਰਪੂਰ ਹੈ। ਇਨ੍ਹਾਂ ਦੇ ਬਾਵਜੂਦ ਵੀ ਬੇਗਮਪੁਰਾ ਸ਼ਹਿਰ ਪੱਤ੍ਰਿਕਾ ਆਪਣੀਆਂ ਰਚਨਾਵਾਂ ਰੂਪੀ ਫੁੱਲਾਂ ਨਾਲ ਸਮਾਜ ਦੇ ਲੋਕਾਂ ਵਿਚ ਗਿਆਨ ਦੀਆਂ ਖਸ਼ਬੋਈਆਂ ਵੰਡ ਰਹੀ ਹੈ। ਸ਼ਾਲਾ ਇਹ ਫੁੱਲਵਾੜੀ ਇਸੇ ਤਰ੍ਹਾਂ ਹੀ ਮਹਿਕਾਂ ਨਾਲ ਭਰੀ ਰਹੇ।

 

 

 
ਬਾਕੀ ਸਫੇ / ਪੇਜ
PAGE NO. 01 / 02 / 03 / 04 / 05 / 06 / 07 / 08 / 09 / 10 / 11 / 12 /
-All rigths reserved | Begumpura Shaher |Licence NO/83/2000-2 PUN PUN 2001/3865 PB/JL-004/2018-2020 Phone +00-91-181-2611697 , Backside Industrial Estate, Jalandhar -144 012 (Pb.)